
|
June 17, 2013, 04:14:42 PM by JASBIR SINGH
Views: 31 | Comments: 0 ਦੁਰਲੱਭ ਕਿਤਾਬਾਂ ਪੜ੍ਹੋ, ਚੰਗਾ ਸੰਗੀਤ ਸੁਣੋ ਛੁੱਟੀਆਂ ਦੌਰਾਨ ਬੱਚੇ ਕੀ ਕਰਨ? ਇਸ ਵਿਸ਼ੇ 'ਤੇ ਬੀਤੇ ਦਿਨੀਂ ਡੀ. ਡੀ. ਨੈਸ਼ਨਲ ਚੈਨਲ ਨੇ ਇਕ ਉੱਚ-ਪੱਧਰੀ ਤੇ ਅਰਥ-ਭਰਪੂਰ ਵਿਚਾਰ-ਚਰਚਾ ਕਰਵਾਈ। ਇਕ ਮਾਹਿਰ ਨੇ ਸਾਰ-ਤੱਤ ਵਜੋਂ ਕਿਹਾ, 'ਬੱਚੇ ਛੁੱਟੀਆਂ ਦਾ ਸਮਾਂ ਇੰਟਰਨੈੱਟ ਅਤੇ ਫੇਸਬੁੱਕ ਦੇ ਲੇਖੇ ਲਾਉਣ ਦੀ ਥਾਂ ਦੁਰਲੱਭ ਕਿਤਾਬਾਂ ਪੜ੍ਹਨ, ਚੰਗੀਆਂ ਫ਼ਿਲਮਾਂ ਵੇਖਣ, ਚੰਗਾ ਸੰਗੀਤ ਸੁਣਨ, ਚੰਗੀਆਂ ਪੇਂਟਿੰਗਜ਼ ਵੇਖਣ, ਚੰਗਾ ਖਾਣਾ ਖਾਣ, ਚੰਗੇ ਲੋਕਾਂ ਨੂੰ ਮਿਲਣ, ਘਰ ਦੇ ਕੰਮ ਕਰਨ, ਸਮਾਜ ਨੂੰ ਸਮਝਣ ਅਤੇ ਭਾਰਤ ਨੂੰ ਜਾਣਨ ਦੀ ਕੋਸ਼ਿਸ਼ ਕਰਨ।' 'ਮੇਰੀ ਬਾਤ' ਪ੍ਰੋਗਰਾਮ ਤਹਿਤ ਅਕਸਰ ਬੜੇ ਮਹੱਤਵਪੂਰਨ ਵਿਸ਼ਿਆਂ ਨੂੰ ਵਿਚਾਰਿਆ ਜਾਂਦਾ ਹੈ। ਵਿਦਿਆਰਥੀਆਂ ਦੀ ਮੌਜੂਦਗੀ ਵਿਚ ਚਾਰ-ਪੰਜ ਮਾਹਿਰ ਮਸਲੇ ਦੇ ਜੁਦਾ-ਜੁਦਾ ਪਹਿਲੂਆਂ ਸਬੰਧੀ ਸਪੱਸ਼ਟ ਕਰਦੇ ਹਨ। ਉਪਰੋਕਤ ਵਿਸ਼ੇ ਬਾਰੇ ਗੱਲ ਕਰਦਿਆਂ ਮੌਜੂਦ ਸ਼ਖ਼ਸੀਅਤਾਂ ਨੇ ਵਰਤਮਾਨ ਸਿੱਖਿਆ ਢਾਂਚੇ 'ਤੇ ਵੀ ਸਖਤ ਟਿੱਪਣੀਆਂ ਕੀਤੀਆਂ ਅਤੇ ਕਿਹਾ ਕਿ ਅਜਿਹੇ ਹਾਲਾਤ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੋਰ ਵਧੇਰੇ ਸੁਚੇਤ ਹੋ ਕੇ ਵਿਚਰਨ ਦੀ ਲੋੜ ਹੈ। ਇਮਤਿਹਾਨ-ਫੋਬੀਆ ਅਤੇ ਰੱਟੂ ਵਿੱਦਿਆ ਤੋਂ ਬਚ ਕੇ ਇਮਤਿਹਾਨ ਨੂੰ ਸਿਰਜਣਾ ਨਾਲ ਜੋੜਨ ਦੀ ਜ਼ਰੂਰਤ ਹੈ। ਸਕੂਲ, ਕਾਲਜ ਅਜਿਹੀਆਂ ਥਾਵਾਂ ਹਨ ਜਿਥੇ ਬੱਚੇ ਨੂੰ ਜ਼ਿੰਦਗੀ ਜਿਊਣਾ ਸਿਖਾਇਆ ਜਾਣਾ ਚਾਹੀਦਾ ਹੈ। ਰੋਜ਼ਾਨਾ ਦਾ ਕੰਮ ਨਿਪਟਾ ਕੇ ਅਧਿਆਪਕ ਨੂੰ ਚਾਹੀਦਾ ਹੈ ਕਿ 5-10 ਮਿੰਟ ਵਿਦਿਆਰਥੀਆਂ ਨਾਲ ਬਿਹਤਰ ਜ਼ਿੰਦਗੀ ਜਿਊਣ ਦੀਆਂ ਗੱਲਾਂ ਕਰੇ। ਦਰਅਸਲ ਅਜੋਕੇ ਦੌਰ ਦੌਰਾਨ ਪੜ੍ਹਾਈ ਨੂੰ ਲੋੜੋਂ ਵੱਧ ਮਹੱਤਵ ਦੇ ਦਿੱਤਾ ਗਿਆ ਹੈ। 70-80 ਫ਼ੀਸਦੀ ਜੋ ਜੀਵਨ ਤੇ ਸਮਾਜ 'ਚੋਂ ਸਿੱਖਣਾ ਹੈ ਉਸ ਲਈ ਸਮਾਂ ਨਹੀਂ ਹੈ। ਛੁੱਟੀਆਂ ਦੌਰਾਨ ਮਿਥ ਕੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਆਪਣੇ ਅੰਦਰ ਸਵੈ-ਵਿਸ਼ਵਾਸ ਪੈਦਾ ਕਰਨਾ, ਤਣਾਓ-ਮੁਕਤ ਰਹਿਣਾ, ਸਮਾਜ ਸੇਵਾ ਦਾ ਜਜ਼ਬਾ ਉਭਾਰਨਾ ਸਮੇਂ ਦੀ ਲੋੜ ਹੈ। ਮੁਲਾਕਾਤ ਦੀ ਰੂਪ-ਰੇਖਾ ਟੈਲੀਵਿਜ਼ਨ ਦੀ ਆਮਦ ਵੇਲੇ ਭੇਂਟ-ਵਾਰਤਾ, ਮੁਲਾਕਾਤ ਦਾ ਰੰਗ-ਢੰਗ, ਰੂਪ-ਰੇਖਾ ਅੱਜ ਵਾਂਗ ਨਹੀਂ ਸੀ। ਟੀ. ਵੀ. ਮੁਲਾਕਾਤ ਵਿਚ ਸੁਭਾਵਿਕਤਾ ਘੱਟ ਅਤੇ ਉਪਚਾਰਕਤਾ ਵੱਧ ਵਿਖਾਈ ਦਿੰਦੀ ਸੀ। ਅੱਜ ਵਧੇਰੇ ਟੀ. ਵੀ. ਮੁਲਾਕਾਤਾਂ ਸਿੱਧੀ ਗੱਲਬਾਤ 'ਤੇ ਆਧਾਰਿਤ ਹੁੰਦੀਆਂ ਹਨ। ਸਵਾਲ 'ਚੋਂ ਸਵਾਲ ਕੱਢੇ ਜਾਂਦੇ ਹਨ। ਸਭ ਕੁਝ ਪਹਿਲਾਂ ਮਿਥ ਕੇ ਨਹੀਂ ਤੁਰਿਆ ਜਾਂਦਾ। ਇਸੇ ਕਾਰਨ ਮੁਲਾਕਾਤਾਂ ਵਿਚ ਵਧੇਰੇ ਸੁਭਾਵਿਕਤਾ, ਸਾਰਥਿਕਤਾ, ਗਹਿਰਾਈ ਤੇ ਵਿਸ਼ਾਲਤਾ ਆ ਗਈ ਹੈ। ਪ੍ਰੰਤੂ ਇਸ ਦਾ ਅਰਥ ਇਹ ਵੀ ਨਹੀਂ ਲਿਆ ਜਾਣਾ ਚਾਹੀਦਾ ਕਿ ਮੁਲਾਕਾਤ ਦੀ ਰਿਕਾਰਡਿੰਗ ਜਾਂ ਸਿੱਧੇ ਪ੍ਰਸਾਰਨ ਤੋਂ ਪਹਿਲਾਂ ਤਿਆਰੀ ਦੀ ਬਿਲਕੁਲ ਲੋੜ ਨਹੀਂ। ਗੱਲਬਾਤ ਸਹੀ ਦਿਸ਼ਾ ਵਿਚ ਅਗੇਰੇ ਤੋਰਨ ਅਤੇ ਨੇਪਰੇ ਚੜ੍ਹਾਉਣ ਲਈ ਸਵਾਲ ਕਰਤਾ ਨੂੰ ਗੱਲਬਾਤ ਦਾ ਖਾਕਾ ਤਿਆਰ ਕਰਨਾ ਚਾਹੀਦਾ ਹੈ, ਨੋਟਿਸ ਲੈਣੇ ਚਾਹੀਦੇ ਹਨ ਅਤੇ ਸਵਾਲਾਂ ਨੂੰ ਲੜੀਬੱਧ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਥੇ ਮੁਲਾਕਾਤ ਦੀ ਸਫ਼ਲਤਾ ਅਤੇ ਪ੍ਰਭਾਵ ਸਵਾਲ-ਕਰਤਾ ਦੀ ਯੋਗਤਾ 'ਤੇ ਨਿਰਭਰ ਕਰਦਾ ਹੈ, ਉਥੇ ਤਿਆਰੀ ਦੀ ਰੂਪ-ਰੇਖਾ ਮੁਲਾਕਾਤ ਦੀ ਕਿਸਮ 'ਤੇ ਨਿਰਭਰ ਕਰਦੀ ਹੈ। ਹਿੰਸਾ ਅਤੇ ਅਸ਼ਲੀਲਤਾ ਟੀ. ਆਰ. ਪੀ. ਵਧਾਉਣ ਲਈ ਟੈਲੀਵਿਜ਼ਨ ਚੈਨਲ ਸ਼ਰੇਆਮ ਹਿੰਸਾ ਅਤੇ ਅਸ਼ਲੀਲਤਾ ਦਾ ਸਹਾਰਾ ਲੈ ਰਹੇ ਹਨ। ਇਹਦੇ ਲਈ ਹਿੰਸਾਤਮਕ ਤੇ ਅਸ਼ਲੀਲ ਫਿਲਮੀ ਸਮੱਗਰੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਕੁਝ ਇਸ ਮੌਕਿਆਂ 'ਤੇ ਇਸ ਮੁੱਦੇ ਨੂੰ ਲੈ ਕੇ ਹਾਈਕੋਰਟ ਨੇ ਵੀ ਦਖਲ ਦਿੱਤਾ ਹੈ। ਹਾਈਕੋਰਟ ਨੇ ਸਟਾਰ ਟੀ. ਵੀ. ਅਤੇ ਜ਼ੀ ਟੀ. ਵੀ. ਨੂੰ ਨੋਟਿਸ ਜਾਰੀ ਕੀਤਾ ਸੀ। ਜੋ ਕੰਮ ਲੋਕਾਂ, ਲੋਕ-ਜਥੇਬੰਦੀਆਂ ਅਤੇ ਮੀਡੀਆ ਨੂੰ ਕਰਨਾ ਚਾਹੀਦਾ ਸੀ, ਉਹ ਕੰਮ ਲੋਕ-ਹਿਤਾਂ ਖਾਤਰ ਅਦਾਲਤ ਨੂੰ ਕਰਨਾ ਪਿਆ। ਬਜਾਏ ਇਸ ਦੇ ਕਿ ਟੈਲੀਵਿਜ਼ਨ ਦੇ ਅਸ਼ਲੀਲ ਤੇ ਗ਼ੈਰ-ਮਿਆਰੀ ਪ੍ਰੋਗਰਾਮਾਂ ਨੂੰ ਲੋਕਾਂ ਵੱਲੋਂ ਨਕਾਰ ਦਿੱਤਾ ਜਾਂਦਾ, ਭਾਰਤੀ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਸਥਿਤੀ ਨਿੱਤ-ਦਿਨ ਵਿਗੜਦੀ ਚਲੀ ਗਈ। ਭਾਰਤੀ ਫਿਲਮਾਂ ਦੇ ਸਭ ਤੋਂ ਵੱਧ ਹਿੰਸਾਤਮਕ ਤੇ ਅਸ਼ਲੀਲ ਦ੍ਰਿਸ਼/ਗਾਣੇ ਲਗਾਤਾਰ ਟੈਲੀਵਿਜ਼ਨ ਚੈਨਲਾਂ ਤੋਂ ਪ੍ਰਸਾਰਿਤ ਹੁੰਦੇ ਹਨ। ਕੋਈ ਵੀ ਅਜਿਹਾ ਪ੍ਰੋਗਰਾਮ ਜਾਂ ਸੰਗੀਤ ਪ੍ਰਸਾਰਿਤ ਕਰਨ ਤੋਂ ਪਹਿਲਾਂ 'ਸਕਰੀਨਿੰਗ' ਜ਼ਰੂਰੀ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ... June 16, 2013, 07:32:46 PM by JASBIR SINGH
Views: 37 | Comments: 0 ਬਿਮਾਰਾਂ ਦੀ ਕੌਮ ਬਣਦੇ ਜਾ ਰਹੇ ਹਨ ਪੰਜਾਬੀ ਅੱਜ ਪੰਜਾਬ ਵਿਚ ਮਨੁੱਖੀ ਸਿਹਤ ਦਾ ਘਾਣ ਹੋ ਰਿਹਾ ਹੈ। ਪੰਜਾਬੀ ਇਕ ਬਿਮਾਰਾਂ ਦੀ ਕੌਮ ਬਣ ਕੇ ਰਹਿ ਗਏ ਹਨ। ਜਿਨ੍ਹਾਂ ਪੰਜਾਬੀਆਂ ਦੀਆਂ ਸਿਹਤਾਂ ਦੇ ਗੀਤ ਗਾਏ ਜਾਂਦੇ ਸਨ, ਜੋ ਸਿਹਤਾਂ ਪੰਜਾਬੀਆਂ ਦੀ ਪਛਾਣ ਸਨ, ਅੱਜ ਬੀਤੇ ਦੀ ਗੱਲ ਹੋ ਗਈਆਂ ਹਨ। ਪੰਜਾਬੀਆਂ ਵਿਚ ਆਮ ਪਾਈਆਂ ਜਾਂਦੀਆਂ ਬਿਮਾਰੀਆਂ ਵਿਚ ਮੁੱਖ ਹਨ-ਕਮਜ਼ੋਰ ਹੋਈ ਰੱਖਿਆ ਪ੍ਰਣਾਲੀ, ਜਣਨ ਅੰਗਾਂ ਅਤੇ ਪ੍ਰਜਣਨ ਕਿਰਿਆ ਉੱਪਰ ਮਾੜੇ ਪ੍ਰਭਾਵ, ਜਮਾਂਦਰੂ ਨੁਕਸ, ਦਿਮਾਗ਼ ਅਤੇ ਨਸ-ਨਾੜੀਆਂ ਦੀਆਂ ਬਿਮਾਰੀਆਂ, ਦਮਾ ਅਤੇ ਭਾਂਤ-ਭਾਂਤ ਦੀਆਂ ਐਲਰਜੀਆਂ, ਆਟੋ-ਇਮੀਊਨ ਬਿਮਾਰੀਆਂ, ਜਿਗਰ-ਪਿੱਤਾ-ਗੁਰਦੇ ਆਦਿ ਦੀਆਂ ਬਿਮਾਰੀਆਂ, ਮੋਟਾਪਾ, ਹੱਡੀਆਂ, ਜੋੜਾਂ ਅਤੇ ਮਾਸਪੇਸ਼ੀਆਂ ਦੀਆਂ ਬਿਮਾਰੀਆਂ, ਚਮੜੀ ਅਤੇ ਵਾਲਾਂ ਦੀਆਂ ਬਿਮਾਰੀਆਂ, ਖ਼ੂਨ ਦੀ ਘਾਟ, ਕੈਂਸਰ, ਜੀਨਾਂ ਦਾ ਵਿਗਾੜ, ਸਰੀਰਕ ਕਮਜ਼ੋਰੀ, ਥਕਾਵਟ ਅਤੇ ਹੱਡ-ਪੈਰ ਟੁੱਟਣੇ ਅਤੇ ਨਸ਼ਿਆਂ ਦੀ ਲਤ ਆਦਿ। ਹਥਲੀ ਲਿਖਤ ਵਿਚ ਆਪਾਂ ਸਿਰਫ ਪ੍ਰਜਣਨ ਕਿਰਿਆ ਦੀ ਹੀ ਗੱਲ ਕਰਾਂਗੇ। ਪਿਛਲੇ 50 ਸਾਲਾਂ ਤੋਂ ਪੰਜਾਬੀਆਂ ਦੀ ਪ੍ਰਜਣਨ ਕਿਰਿਆ ਹੌਲੀ-ਹੌਲੀ ਫੇਲ੍ਹ ਹੋ ਰਹੀ ਹੈ। ਮਰਦ ਅਤੇ ਔਰਤਾਂ ਦੋਵਾਂ ਦੀ ਪ੍ਰਜਣਨ ਕਿਰਿਆ ਵਿਚ ਗੰਭੀਰ ਵਿਗਾੜ ਪੈ ਰਹੇ ਹਨ। ਇਹ ਵਰਤਾਰਾ ਭਾਰਤ ਸਮੇਤ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਵਾਪਰ ਰਿਹਾ ਹੈ। ਪਰ ਪੰਜਾਬ ਵਿਚ ਇਹ ਵਰਤਾਰਾ ਬਾਕੀ ਥਾਵਾਂ ਤੋਂ ਕਾਫੀ ਤੀਬਰ ਜਾਪਦਾ ਹੈ। ਅੱਜ ਪੰਜਾਬ ਦੇ ਹਾਲਾਤ ਬਹੁਤ ਖ਼ਤਰਨਾਕ ਮੋੜ 'ਤੇ ਪਹੁੰਚ ਗਏ ਹਨ। ਹਵਾ-ਧਰਤੀ-ਪਾਣੀ ਜ਼ਹਿਰਾਂ ਨਾਲ ਭਰ ਗਏ ਹਨ। ਸਾਡੇ ਗੁਰੂਆਂ ਨੇ ਸਾਨੂੰ ਇਹ ਸੱਚ ਸਮਝਾਇਆ-ਪੰਜਾਂ ਤੱਤਾਂ ਤੋਂ ਜੀਵਨ ਪੈਦਾ ਹੁੰਦਾ ਹੈ-ਪੰਜ ਤੱਤਾਂ ਦੇ ਸਿਰ 'ਤੇ ਹੀ ਪਲਦਾ ਹੈ ਅਤੇ ਫਿਰ ਪੰਜ ਤੱਤਾਂ ਵਿਚ ਹੀ ਲੀਨ ਹੋ ਜਾਂਦਾ ਹੈ। ਜੀਵਨ-ਦਾਨੀ ਇਹ ਤੱਤ, ਹਵਾ-ਧਰਤੀ-ਪਾਣੀ ਖ਼ੁਦ ਜੀਵਨ ਨਾਲ ਭਰਪੂਰ ਹੋਣਗੇ ਤਾਂ ਹੀ ਇਹ ਜੀਵਨ-ਦਾਤੇ ਅਤੇ ਪਾਲਣਹਾਰੇ ਬਣਨਗੇ। ਧਰਤੀ ਵਿਚਲੇ ਹਜ਼ਾਰਾਂ ਕਿਸਮਾਂ ਦੇ ਜੀਵ ਵਾਤਾਵਰਨਕ ਜ਼ਹਿਰਾਂ ਦੇ ਪ੍ਰਭਾਵ ਹੇਠ ਤੇਜ਼ੀ ਨਾਲ ਮਰ ਰਹੇ ਹਨ। ਸਾਡੀਆਂ ਨਦੀਆਂ ਦਾ ਪਾਣੀ ਮੈਦਾਨਾਂ ਤੱਕ ਆਉਂਦਾ-ਆਉਂਦਾ ਏਨਾ ਕੁ ਜ਼ਹਿਰਾਂ ਨਾਲ ਭਰ ਜਾਂਦਾ ਹੈ ਕਿ ਉਸ ਵਿਚ ਜੀਵਨ ਦਾ ਨਾਮੋ-ਨਿਸ਼ਾਨ ਹੀ ਨਹੀਂ ਬਚਦਾ। ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਜਾਂ ਭਾਰਤ ਦੇ ਕਿਸੇ ਵੀ ਸੂਬੇ ਵਿਚ ਵਾਤਾਵਰਨਕ ਜ਼ਹਿਰਾਂ ਦਾ ਪ੍ਰਕੋਪ ਏਨਾ ਪ੍ਰਚੰਡ ਨਹੀਂ ਜਿੰਨਾ ਪੰਜਾਬ ਵਿਚ ਹੈ। ਖੇਤੀ ਜ਼ਹਿਰਾਂ, ਸਨਅਤੀ ਜ਼ਹਿਰਾਂ ਅਤੇ ਹੋਰ ਅਨੇਕਾਂ ਕਿਸਮ ਦੀਆਂ ਜ਼ਹਿਰਾਂ ਨੇ ਮਿਲ ਕੇ ਹਵਾ, ਪਾਣੀ ਅਤੇ ਮਿੱਟੀ ਨੂੰ ਹੱਦ ਦਰਜੇ ਦਾ ਜ਼ਹਿਰੀਲਾ ਕਰ ਦਿੱਤਾ ਹੈ। ਇਹ ਜ਼ਹਿਰ ਭੋਜਨ-ਲੜੀ ਅਤੇ ਪ੍ਰਾਣੀਆਂ ਦੇ ਸਰੀਰਾਂ ਵਿਚ ਰਚ-ਮਿਚ ਗਏ ਹਨ। ਸਿੱਟੇ ਦੇ ਤੌਰ 'ਤੇ ਜੀਵ ਜੰਤੂ ਮਰ ਰਹੇ ਹਨ ਅਤੇ ਉਨ੍ਹਾਂ ਦੀਆਂ ਪ੍ਰਜਾਤੀਆਂ ਖ਼ਤਮ ਹੋ ਰਹੀਆਂ ਹਨ। ਖਾਸ ਕਰਕੇ ਸ਼ਿਕਾਰੀ ਪੰਛੀਆਂ ਅਤੇ ਮਾਸਾਹਾਰੀ ਪ੍ਰਾਣੀਆਂ ਦੀ ਪ੍ਰਜਣਨ ਕਿਰਿਆ ਫੇਲ੍ਹ ਹੋਣ ਕਾਰਨ ਉਨ੍ਹਾਂ ਦੀਆਂ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ। ਇਹ ਸਾਰਾ ਕੁਝ ਬਹੁਤ ਵੱਡੇ ਪੱਧਰ 'ਤੇ ਵਾਪਰ ਰਿਹਾ ਹੈ। ਇਹ ਵਰਤਾਰਾ ਮਨੁਖਾਂ ਵਿਚ ਵੀ ਵਾਪਰ ਰਿਹਾ ਹੈ। ਇਨ੍ਹਾਂ ਜੀਵ-ਜੰਤੂਆਂ ਦੀ ਨਸਲਕੁਸ਼ੀ ਕਈ ਤਰੀਕਿਆਂ ਨਾਲ ਹੋ ਰਹੀ ਹੈ। ਇਨ੍ਹਾਂ ਵਿਚੋਂ ਸਭ ਤੋਂ ਖ਼ਤਰਨਾਕ ਹੈ ਜੀਨਾਂ ਦਾ ਵਿਗਾੜ ਅਤੇ ਪ੍ਰਜਣਨ ਕਿਰਿਆ ਦਾ ਫੇਲ੍ਹ ਹੋਣਾ। ਪੂਰੀ ਦੁਨੀਆ ਵਿਚ ਹੋਈਆਂ ਵਿਗਿਆਨਕ ਖੋਜਾਂ ਨੇ ਸਿੱਧ ਕਰ ਦਿੱਤਾ ਹੈ ਕਿ ਵਾਤਾਵਰਨਕ ਜ਼ਹਿਰਾਂ ਕਾਰਨ ਪੈਣ ਵਾਲੇ ਜੀਨ ਵਿਗਾੜਾਂ ਕਾਰਨ ਕੈਂਸਰ ਸਮੇਤ ਅਨੇਕਾਂ ਮਾਰੂ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਜੀਨਾਂ ਦੇ ਵਿਗਾੜਾਂ ਬਾਰੇ ਪੰਜਾਬ ਵਿਚ ਦੋ ਵੱਡੀਆਂ ਖੋਜਾਂ ਹੋਈਆਂ ਹਨ-ਇਕ ਪੀ ਜੀ ਆਈ ਦੀ ਹੈ ਅਤੇ ਦੂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ। ਦੋਵੇਂ ਖੋਜਾਂ ਇਹ ਸਿੱਧ ਕਰਦੀਆਂ ਹਨ ਕਿ ਪੰਜਾਬੀਆਂ ਦੇ ਜੀਨਾਂ ਵਿਚ ਵੱਡੇ ਪੱਧਰ 'ਤੇ ਵਿਗਾੜ ਪੈ ਰਹੇ ਹਨ। ਕੈਂਸਰ ਸਮੇਤ ਲਗਭਗ ਸਾਰੀਆਂ ਨਾਮੁਰਾਦ ਬਿਮਾਰੀਆਂ ਜੀਨਾਂ ਦੇ ਵਿਗਾੜਾਂ ਤੋਂ ਸ਼ੁਰੂ ਹੁੰਦੀਆਂ ਹਨ। ਪਰ ਇਨ੍ਹਾਂ ਵਿਚੋਂ ਸਭ ਤੋਂ ਭਿਅੰਕਰ ਅਤੇ ਦੂਰਗਾਮੀ ਅਸਰ ਪ੍ਰਜਣਨ ਕਿਰਿਆ ਦੇ ਨੁਕਸਾਂ ਦੇ ਹਨ ਜੋ ਪੰਜਾਬੀਆਂ ਵਿਚ ਸਪੱਸ਼ਟ ਦਿਖਾਈ ਦੇ ਰਹੇ ਹਨ। ਪੰਜਾਬੀਆਂ ਦੀ ਪ੍ਰਜਣਨ ਕਿਰਿਆ ਹੌਲੀ-ਹੌਲੀ ਫੇਲ੍ਹ ਹੋਣ ਦੇ ਹੇਠ ਲਿਖੇ ਸੰਕੇਤ ਮਿਲ ਰਹੇ ਹਨ: ਅਨੇਕਾਂ ਵਿਗਿਆਨਕ ਖੋਜਾਂ ਨੇ ਸਿੱ...
To display popular topics please install the latest version of Flash Player.
|
There aren't any users online.
|